ਪਾਠ - 7
ਵਿੰਡੋਜ਼ ਦੀਆਂ ਮੂਲ ਐਪਲੀਕੇਸ਼ਨਜ਼ ਦੀ ਵਰਤੋਂ
ਅਭਿਆਸ (Exercise)
- ................. ਪੈਡ ਇੱਕ ਮੂਲ ਟੈਕਸਟ ਐਡੀਟਰ ਹੈ।
ਉੱਤਰ:- ਨੋਟਪੈਡ
- ਪਿੱਛਲੇ ਕੰਮ ਨੂੰ ਰੱਦ ਕਰਨ ਲਈ ................. ਕਮਾਂਡ ਵਰਤੀ ਜਾਂਦੀ ਹੈ।
ਉੱਤਰ:- ਅਨ-ਡੂ (Undo)
- ਵਰਡਪੈਡ ਨੂੰ ਸਟਾਰਟ → ਪ੍ਰੋਗਰਾਮਜ਼ → ..................... ਵਰਡਪੈਡ ਰਸਤੇ ਰਾਹੀਂ ਖੋਲ੍ਹਿਆ ਜਾਂਦਾ ਹੈ।
ਉੱਤਰ:- ਐਕਸੈਸਰੀਜ਼
- ਪੂਰੇ ਦਸਤਾਵੇਜ਼ ਨੂੰ ਸਿਲੈਕਟ ਕਰਨ ਲਈ ..................... ਕਮਾਂਡ ਵਰਤੀ ਜਾਂਦੀ ਹੈ।
ਉੱਤਰ:- ਸਿਲੈਕਟ ਆਲ (Select All or Ctrl+A)
- ਨੋਟਪੈਡ ਦੀ ਮੀਨੂੰ ਬਾਰ ਵਿੱਚ ..................... ਮੀਨੂੰ ਅਤੇ ..................... ਮੀਨੂੰ ਹੁੰਦਾ ਹੈ।
ਉੱਤਰ:- ਫਾਈਲ, ਐਡਿਟ, ਫਾਰਮੈਟ, ਵਿਊ ਮੀਨੂ ਅਤੇ ਹੈੱਲਪ
- ਮੈਕਸੀਮਾਈਜ਼ ਬਟਨ ..................... ਬਾਰ ਉੱਤੇ ਹੁੰਦਾ ਹੈ।
ਉੱਤਰ:- ਟਾਈਟਲ
- ਵਰਡਪੈਡ ਦੀ ਟੂਲ ਬਾਰ ਉੱਤੇ ਨਿਊ ਅਤੇ ਸੇਵ ਬਟਨ ਦੇ ਵਿਚਕਾਰ ..................... ਬਟਨ ਲੱਗਿਆ ਹੁੰਦਾ ਹੈ।
ਉੱਤਰ:- ਓਪਨ
- Ctrl+V ਦੀ ਵਰਤੋਂ ..................... ਕਰਨ ਲਈ ਕੀਤੀ ਜਾਂਦੀ ਹੈ।
ਉੱਤਰ:- ਪੇਸਟ